ਨੈਸ਼ਨਲ

ਰਾਮ ਰਹੀਮ ਨੂੰ ਵਾਰ ਵਾਰ ਪੈਰੋਲਾ ਦੇਣਾ ਤੇ ਸਿੱਖ ਬੰਦੀ ਸਿੰਘਾਂ ਨਾਲ ਮਤਰੇਆ ਵਿਵਹਾਰ ਦੇਸ਼ ਅੰਦਰ ਦੋਹਰੇ ਕਾਨੂੰਨ - ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 28, 2025 08:17 PM

ਨਵੀਂ ਦਿੱਲੀ -ਦਿੱਲੀ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਪਣੀਆਂ ਦੋ ਚੇਲਿਆਂ ਨਾਲ ਜਬਰਜਿਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੰਗਲਵਾਰ ਨੂੰ ਇੱਕ ਵਾਰ ਫਿਰ 30 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਪਿਛਲੇ ਚਾਰ ਸਾਲਾਂ ਵਿੱਚ ਰਾਮ ਰਹੀਮ ਸਿੰਘ ਦੀ ਇਹ 12ਵੀਂ ਪੈਰੋਲ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਦਾ ਸਖ਼ਤ ਨਿਖੇਧੀ ਕਰਦਿਆਂ ਇਕ ਬਿਆਨ ਰਾਹੀਂ ਕਿ ਇਕ ਪਾਸੇ ਰਾਮ ਰਹੀਮ ਜੋ ਕਿ ਗੰਭੀਰ ਦੋਸ਼ਾਂ ਦਾ ਅਪਰਾਧੀ ਹੈ, ਨੂੰ ਚਾਰ ਸਾਲਾਂ ਵਿਚ ਲਗਾਤਾਰ ਕਦੇ ਪੈਰੋਲ ਕਦੇ ਫਰਲੋ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਿੱਖ ਸਿਆਸੀ ਬੰਦੀ ਸਿੰਘਾਂ ਨੂੰ ਪੈਰੋਲ ਤਾਂ ਦੂਰ ਫਰਲੋ ਤਕ ਨਹੀਂ ਦਿੱਤੀ ਜਾਂਦੀ । ਇਕ ਮੁੱਲਕ ਅੰਦਰ ਦੋਹਰਾ ਕਾਨੂੰਨ ਕਿਉਂ.? ਕਿ ਸਿੱਖ ਇਸ ਮੁੱਲਕ ਦੇ ਵਾਸੀ ਨਹੀਂ ਹਨ.? ਜਾਂ ਜਾਣਬੁਝ ਕੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਵਾਰ ਵਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ । ਮੌਜੂਦਾ ਸਰਕਾਰਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਹੈ ਕਿ ਇਸ ਮੁੱਲਕ ਨੂੰ ਆਜ਼ਾਦ ਕਰਵਾਉਣ ਵਿਚ ਸਿੱਖਾਂ ਨੇ 92% ਕੁਰਬਾਣੀਆਂ ਦਿੱਤੀਆਂ ਹਨ ਤੇ ਉਨ੍ਹਾਂ ਨਾਲ ਕੀਤਾ ਜਾ ਰਿਹਾ ਵਿਵਹਾਰ ਉਨ੍ਹਾਂ ਅੰਦਰ ਬੇਗਾਨਿਗੀ ਦਾ ਅਹਿਸਾਸ ਕਰਵਾ ਰਿਹਾ ਹੈ ।

Have something to say? Post your comment

 

ਨੈਸ਼ਨਲ

ਪ੍ਰਯਾਗਰਾਜ ਭਗਦੜ 'ਤੇ ਸੰਜੇ ਰਾਉਤ ਨੇ ਕਿਹਾ, 'ਇਹ ਪ੍ਰਸ਼ਾਸਨਿਕ ਕਤਲ ਹੈ'

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਯਮੁਨਾ ਦਾ ਪਾਣੀ ਪੀਣ ਦਾ ਨਾਟਕ ਕੀਤਾ: ਅਰਵਿੰਦ ਕੇਜਰੀਵਾਲ

ਮਹਾਕੁੰਭ ਭਗਦੜ ਵਿਚ 30 ਲੋਕਾਂ ਦੀ ਹੋ ਗਈ ਮੌਤ 25 ਮ੍ਰਿਤਕਾਂ ਦੀ ਹੋਈ ਪਛਾਣ -ਡੀਆਈਜੀ ​​ਵੈਭਵ ਕ੍ਰਿਸ਼ਨਾ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਆਰਐਸਐਸ 'ਤੇ ਦੇਸ਼ ਵਿੱਚ ਨਫ਼ਰਤ ਫੈਲਾਉਣ ਦਾ ਲਗਾਇਆ ਦੋਸ਼

ਰਾਘਵ ਚੱਢਾ ਨੇ ਕਿਹਾ- ਆਮ ਆਦਮੀ ਪਾਰਟੀ ਇਸ ਵਾਰ ਆਪਣੇ ਸਕਾਰਾਤਮਕ ਏਜੰਡੇ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ

ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇਣਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮਾਰੀ ਜਾ ਰਹੀ ਹੈ ਸੱਟ: ਅਖੰਡ ਕੀਰਤਨੀ ਜੱਥਾ (ਦਿੱਲੀ)

ਟਿਊਸ਼ਨ ਫੀਸ ਸਕੀਮ ਦੋ ਵਿਭਾਗਾਂ ਵਿਚ ਵੰਡਣ ਕਾਰਣ ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀਆਂ ਦੇ ਵਿਦਿਆਰਥੀ ਮੁਸ਼ਕਿਲਾਂ ਵਿਚ: ਜਸਵਿੰਦਰ ਸਿੰਘ ਜੌਲੀ

12 ਫਰਵਰੀ ਦੇ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਵਿਚ ਸਮੁੱਚੀ ਸਿੱਖ ਕੌਮ ਹੁੰਮ ਹੁੰਮਾਕੇ ਸਮੂਲੀਅਤ ਕਰੇ : ਮਾਨ

ਦਿੱਲੀ ਚੋਣ ਮੈਨੀਫੈਸਟੋ ਵਿੱਚ ਸਿਆਸੀ ਪਾਰਟੀਆਂ ਵਪਾਰੀਆਂ ਲਈ ਆਪਣਾ ਸਟੈਂਡ ਸਪੱਸ਼ਟ ਕਰੇ, ਨਹੀਂ ਤਾਂ ਹੋਏਗਾ ਬਾਈਕਾਟ: ਫੇਸਟਾ

ਸੰਸਦ ਮੈਂਬਰ ਰਾਘਵ ਚੱਢਾ ਨੇ ਮਹਾਕੁੰਭ ਦੌਰਾਨ ਉਡਾਣਾਂ ਦੇ ਕਿਰਾਏ 'ਚ ਮਨਮਾਨੀ 'ਤੇ ਚੁੱਕੇ ਸਵਾਲ, ਕਿਹਾ- ਸ਼ਰਧਾਲੂਆਂ ਨਾਲ ਖਿਲਵਾੜ